Lowest Prices and Fast Case Submissions - eMedical Enabled
X-RAY AND BLOOD CHECK (IF REQUIRED) ARE DONE ON SITE - FREE PARKING

ਪੈਨਲ ਫਿਜ਼ੀਸ਼ੀਅਨ

ਓਨਟਾਰੀਓ ਮੈਡੀਕਲ ਜਾਂਚਕਰਤਾ

ਸਾਡੇ ਕਲੀਨਿਕ ਨੇ ਤੁਹਾਨੂੰ ਕਵਰ ਕੀਤਾ ਹੈ! ਅਸੀਂ ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਲਈ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ (IME) ਪ੍ਰਦਾਨ ਕਰਨ ਵਿੱਚ ਮੁਹਾਰਤ ਰੱਖਦੇ ਹਾਂ। ਅਸੀਂ ਈ-ਮੈਡੀਕਲ ਸਮਰਥਿਤ ਸੇਵਾਵਾਂ ਪ੍ਰਦਾਨ ਕਰਨ ਤੇ ਖੁਸ਼ ਹਾਂ। ਸਾਨੂੰ ਅਸਲ ਸਮੇਂ ਵਿੱਚ ਆਈ.ਆਰ.ਸੀ.ਸੀ (IRCC) ਨੂੰ ਕੇਸ ਅੱਪਡੇਟ ਪ੍ਰਦਾਨ ਕਰਨ ਵਿਚ ਮੱਦਤ ਕਰਦਾ ਹੈ।

ਇਮੀਗ੍ਰੇਸ਼ਨ ਮੈਡੀਕਲ

ਸਾਡੀ ਵਿਸ਼ੇਸ਼ਤਾ ਅਰਜ਼ੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲਿਆਂ ਲਈ ਪੂਰੀ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ (IME) ਪ੍ਰਦਾਨ ਕਰਨਾ ਹੈ, ਜਿਵੇਂ ਕਿ ਕੈਨੇਡੀਅਨ ਸਥਾਈ ਰਿਹਾਇਸ਼, ਵਿਜ਼ਟਰ ਵੀਜ਼ਾ, ਵਿਦਿਆਰਥੀ ਵੀਜ਼ਾ, ਵਰਕ ਵੀਜ਼ਾ ਅਤੇ ਸ਼ਰਨਾਰਥੀ ਸਥਿਤੀਆਂ ਲਈ।

ਈ-ਮੈਡੀਕਲ ਜਾਣਕਾਰੀ ਦਸਤਾਵੇਜ਼

ਅਸੀਂ ਤੁਹਾਨੂੰ ਤੁਹਾਡੀ ਈ-ਮੈਡੀਕਲ ਜਾਣਕਾਰੀ ਦਸਤਾਵੇਜ਼ ਦੀ ਇੱਕ ਕਾਪੀ ਪ੍ਰਦਾਨ ਕਰਦੇ ਹਾਂ, ਜਿਸ ਦੇ ਵਿੱਚ ਤੁਹਾਡੀ ਫੋਟੋ ਅਤੇ ਟਰੈਕਿੰਗ ਲਈ ਵੱਖਰਾ ਪਛਾਣ ਨੰਬਰ ਭਰਿਆ ਹੋਂਦਾ ਹੈ।

ਤੇਜ਼, ਕਾਗਜ਼-ਰਹਿਤ ਕਾਰਵਾਈ

ਸਾਡਾ ਕਲੀਨਿਕ ਡਿਜੀਟਲ ਈ-ਮੈਡੀਕਲ ਰਿਪੋਰਟਾਂ ਦੀ ਵਰਤੋਂ ਕਰਦਾ ਹੈ, ਜੋ ਕਾਗਜ਼ ਦੀ ਬਰਬਾਦੀ ਨਹੀਂ ਕਰਦੇ। ਤੁਹਾਡੀਆਂ ਈ-ਮੈਡੀਕਲ ਰਿਪੋਰਟਾਂ ਤੁਹਾਡੇ ਲਈ ਕਿਸੇ ਵੀ ਮੈਡੀਕਲ ਐਸਾਮੀਨੇਸ਼ਨ ਦੇ ੫ ਤੋਂ ੧੦ ਦਿਨਾਂ ਦੇ ਅੰਦਰ ਜਮ੍ਹਾਂ ਕਰ ਦਿੱਤੀਆਂ ਜਾਂਦੀਆਂ ਹਨ।

ਜਾਂਚ ਵਿੱਚ ਕੀ ਲਿਆਉਣਾ ਹੈ

ਜਦੋਂ ਤੁਸੀਂ ਆਪਣੀ ਡਾਕਟਰੀ ਜਾਂਚ ਲਈ ਸਾਡੇ ਕਲੀਨਿਕ ਵਿੱਚ ਆਉਂਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਲਿਖੇ ਨੂੰ ਨਾਲ ਲਿਆਓ:

ਇਮੀਗ੍ਰੇਸ਼ਨ ਮੈਡੀਕਲ ਜਾਂਚ ਦੀਆਂ ਕੀਮਤਾਂ

ਮੈਡੀਕਲ ਜਾਂਚ ਲਈ ਨਿਰਧਾਰਤ ਫੀਸਾਂ ਹੇਠਾਂ ਦਿੱਤੀਆਂ ਗਈਆਂ ਹਨ। ਤੁਹਾਡੀ ਮੁਲਾਕਾਤ ਦੇ ਸਮੇਂ ਭੁਗਤਾਨ ਬਕਾਇਆ ਹੁੰਦਾ ਹੈ।

ਉਮਰ ੦ - ੧੧
$ ੧੧੦
  • ੧੦ ਸਾਲ ਅਤੇ ਇਸਤੋਂ ਘੱਟ ਉਮਰ ਦੇ ਗ੍ਰਾਹਕਾਂ ਨੂੰ ਐਕਸ-ਰੇ ਜਾਂ ਖੂਨ ਦੀ ਜਾਂਚ ਕਰਵਾਉਣ ਦੀ ਲੋੜ ਨਹੀਂ ਹੈ।
  • ਭੁਗਤਾਨ ਸਿਰਫ ਕ੍ਰੈਡਿਟ ਕਾਰਡ, ਡੈਬਿਟ ਅਤੇ ਨਕਦ ਦੁਆਰਾ ਹੀ ਹੁੰਦਾ ਹੈ। (ਬਲੂ ਕਰਾਸ ਬੀਮੇ ਨੂੰ ਸਵੀਕਾਰ ਕੀਤਾ ਜਾਂਦਾ ਹੈ)
ਉਮਰ ੧੧+
$੧੬੦
  • ੧੧+ ਸਾਲ ਤੋਂ ਵੱਧ ਉਮਰ ਦੇ ਗ੍ਰਾਹਕਾਂ ਨੂੰ ਛਾਤੀ ਦਾ ਐਕਸ-ਰੇ ਅਤੇ ਰੁਟੀਨ ਖੂਨ ਦੀ ਪੂਰੀ ਜਾਂਚ ਕਰਾਣ ਦੀ ਲੋੜ ਹੁੰਦੀ ਹੈ।
  • ਨਿਯਮਤ ਖੂਨ ਦੀ ਜਾਂਚ ਫੀਸ: $ ੨੫ ਵੱਖਰੀ।
  • ਐਕਸ-ਰੇ ਦਫਤਰ $ ੪੦ - ੫੫ ਵੱਖਰੇ ਲੈਂਦਾ ਹੈ।
  • ਭੁਗਤਾਨ ਸਿਰਫ ਕ੍ਰੈਡਿਟ ਕਾਰਡ, ਡੈਬਿਟ ਅਤੇ ਨਕਦ ਦੁਆਰਾ ਹੀ ਹੁੰਦਾ ਹੈ। (ਬਲੂ ਕਰਾਸ ਬੀਮੇ ਨੂੰ ਸਵੀਕਾਰ ਕੀਤਾ ਜਾਂਦਾ ਹੈ)
ਫਰਦਰੈਂਸ
$੨੪ - $੬੦ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕਿਸ ਇਲਾਜ ਦੀ ਲੋੜ ਹੈ
  • ਫਰਦਰੈਂਸ ਇੱਕ ਪ੍ਰਕਿਰਿਆ ਹੈ ਜੋ ਆਈ.ਆਰ.ਸੀ.ਸੀ (IRCC) ਦੁਆਰਾ ਮਰੀਜ਼ ਨੂੰ ਸਿੱਧੇ ਤੌਰ 'ਤੇ ਦਿੱਤੀ ਜਾਂਦੀ ਹੈ।
  • ਇਸ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਤੁਹਾਡੇ ਕੇਸ ਦਾ ਮੁਲਾਂਕਣ ਕਰਨ ਵਾਲੇ ਮੈਡੀਕਲ ਨਿਰਣਾਇਕ (ਓਟਾਵਾ) ਦੁਆਰਾ ਲੋੜ ਅਨੁਸਾਰ ਵਾਧੂ ਜਾਣਕਾਰੀ ਲਈ ਬੇਨਤੀਆਂ ਸ਼ਾਮਲ ਹੁੰਦੀਆਂ ਹਨ।
  • ਹਾਲਾਂਕਿ ਵਧੇਰੀ ਜਾਂਚ ਅਤੇ ਸਪੈਸ਼ਲਿਸਟ ਦੇ ਸਲਾਹ-ਮਸ਼ਵਰੇ ਲਈ ਵਾਧੂ ਫੀਸ ਦੀ ਲੋੜ ਹੋ ਸਕਦੀ ਹੈ, ਪਰ ਤੁਹਾਡੇ ਪੈਨਲ ਦੇ ਡਾਕਟਰ ਨਾਲ ਇਕ ਅਗਲੀ ਮੁਲਾਕਾਤ ਮੁਲਾਕਾਤ ਹੋਂਦੀ ਮੁਫ਼ਤ ਹੈ।

Based on 39 reviews
Ryan Nunes
Ryan Nunes
2022-06-26
A Very good place for immigration medicals professional team to help out and welcoming. Dr Salem is the best doctor I would recommend all the people to book their appointments here.
Tanveer Swaitch
Tanveer Swaitch
2022-06-17
It was nice experience they gave me all reports on time.I would highly recommend their services to my friends
Jeannot Bongo
Jeannot Bongo
2022-06-02
The reception and medical services were really good, and very professional
Rachel S
Rachel S
2022-04-21
Quick. Friendly. Understanding
Omobolanle Faleye
Omobolanle Faleye
2022-02-18
It was a wonderful experience right from when I called the facility to book my appointment. The courtesy call From Dr Salim reminding me of my appointment. I can not forget how kind and warm the Dr and his colleagues were. How we recommend them anything any day.
Bandeep Anand
Bandeep Anand
2022-02-11
Best medical examination. Easy and smooth service. Very efficient
Philip Holley
Philip Holley
2022-01-24
I am not one to usually write reviews but the service and staff were so good I felt compelled too. A medical of any kind in a new country can feel overwhelming however the team where professional and put me at easy. I cannot recommend them more highly.

ਸਾਡੀ ਪ੍ਰਕਿਰਿਆ

ਅਸੀਂ ਹਰੇਕ ਗਾਹਕਾਂ ਦੀ ਜਾਂਚ ਦੀ ਪ੍ਰਕਿਰਿਆ ਕਰਨ ਲਈ ਪੂਰਾ ਧਿਆਨ ਦਿੰਦੇ ਹਾਂ ਅਤੇ ਤੁਹਾਡੀ ਮੈਡੀਕਲ ਜਾਂਚ ਕਰਨ ਲਈ ਜਿੱਥੇ ਵੀ ਜ਼ਰੂਰਤ ਦੇ ਮੁਤਾਬਿਕ ਟੈਸਟ ਅਤੇ ਸਲਾਹ ਦਿੰਦੇ ਹਾਂ।

ਮੁਲਾਕਾਤ ਦੀ ਬੁਕਿੰਗ

ਮੁਲਾਕਾਤ ਕਰਨ ਲਈ, 'ਬੁੱਕ ਕਰੋ' ਜਾਂ ਇਸ ਪੰਨੇ 'ਤੇ ਲਿਖੇ 'ਕਲਿੱਕ ਕਰੋ' ਬਟਨ ਨੂੰ ਦਬਾਓ। ਦਿਤੇ ਗਏ ਸਵਾਲਾਂ ਦੇ ਜਵਾਬ ਦਿਓ। ਮੁਲਾਕਾਤ ਦੀ ਤਿਥੀ, ਇਮੀਗ੍ਰੇਸ਼ਨ, ਰਫਿਊਜੀ ਅਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਦੀਆਂ ਸਮਾਂ-ਸੀਮਾਵਾਂ ਨੂੰ ਧਯਾਨ ਵਿਚ ਭਰੋ। ਇੱਕ ਵਾਰ ਪੁਸ਼ਟੀ ਹੋ ਜਾਣ 'ਤੇ, ਤੁਸੀਂ ਜਾਣ ਲਈ ਤਿਆਰ ਹੋ!

ਸਾਈਟ 'ਤੇ ਪੂਰੀ-ਸੇਵਾ ਮੈਡੀਕਲ ਜਾਂਚ

ਉਸ ਤਾਰੀਖ ਨੂੰ ਨੋਟ ਕਰੋ ਜਿਸ ਦਿਨ ਤੁਸੀਂ ਆਪਣੀ ਜਾਂਚ ਬੁਕ ਕੀਤੀ ਹੈ, ਕਿਉਂਕਿ ਤੁਹਾਨੂੰ ਸਾਡੇ ਕੇਂਦਰ ਵਿੱਚ ਜਾਂਚ ਪੂਰੀ ਕਰਨ ਦੀ ਲੋੜ ਹੋਵੇਗੀ। ਪੂਰੀ ਫੀਸ ਵੀ ਇਸੇ ਦਿਨ ਚੁਕਾਣਾ ਜਰੂਰੀ ਹੈ। ਆਪਣੀ ਜਾਂਚ ਦੇ ਦਿਨ ਚੰਗੀ ਤਰ੍ਹਾਂ ਅਰਾਮ ਅਤੇ ਪੋਸ਼ਣ ਪ੍ਰਾਪਤ ਕਰਨਾ ਜ਼ਰੂਰੀ ਹੈਗਾ! ਨੋਟ ਕਰੋ ਕਿ ਸਾਡੇ ਗਾਹਕਾਂ ਨੂੰ ਟੈਸਟ ਅਤੇ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ, ਜਦੋਂ ਅਸੀਂ ਲੋੜ ਸਮਝਦੇ ਹਾਂ -- ਪਰ ਚਿੰਤਾ ਨਾ ਕਰੋ! ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਅਸੀਂ ਕਿਸੇ ਵੀ ਹੋਰ ਲੋੜਾਂ ਬਾਰੇ ਤੁਹਾਨੂੰ ਦੱਸਦੇ ਰਵਾਂਗੇ, ਜਿਵੇਂ ਹੀ ਅਸੀਂ ਪ੍ਰਕਿਰਿਆ ਨੂੰ ਅੱਗੇ ਵਧਾਵਾਂਗੇ।

ਜਾਂਚ ਦੇ ਨਤੀਜਾ ਜਮਾ ਕਰਣਾ

ਇੱਕ ਵਾਰ ਜਦੋਂ ਤੁਹਾਡਾ IME ਪੂਰਾ ਹੋ ਜਾਂਦਾ ਹੈ, ਤਾਂ ਤੁਸੀਂ ਆਰਾਮ ਕਰ ਸਕਦੇ ਹੋ-- ਅਸੀਂ ਤੁਹਾਡੇ ਡਿਜੀਟਲ ਨਤੀਜੇ ਇਮੀਗ੍ਰੇਸ਼ਨ ਕੈਨੇਡਾ ਨੂੰ ਜਮ੍ਹਾਂ ਕਰਾਵਾਂਗੇ, ਜੋ ਆਮ ਤੌਰ 'ਤੇ ਤੁਹਾਡੀ ਜਾਂਚ ਤੋਂ ੫ ਤੋਂ ੧੦ ਦਿਨਾਂ ਬਾਅਦ ਜਮ੍ਹਾਂ ਕੀਤੇ ਜਾਂਦੇ ਹਨ। ਅਸੀਂ ਰਿਪੋਰਟ ਜਮ੍ਹਾ ਕਰਣ ਤੋਂ ਬਾਦ ਤੁਹਾਨੂੰ ਸੂਚਿਤ ਵੀ ਕਰਾਂਗੇ। ਤੁਸੀਂ ਆਪਣੀ ਰਿਪੋਰਟ ਦੀ ਜਾਣਕਾਰੀ ਔਨਲਾਈਨ ਐਥੇ ਵੀ ਦੇਖ ਸਕਦੇ ਹੋ। ਕਲਿਕ ਕਰੋ

ਇਮੀਗ੍ਰੇਸ਼ਨਜ਼, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਪੂਰੀ ਤਰ੍ਹਾਂ ਮਨਜ਼ੂਰ

ਸਾਡੇ ਬਾਰੇ

ਓਨਟਾਰੀਓ ਮੈਡੀਕਲ ਐਗਜ਼ਾਮੀਨਰਜ਼ ਕਲੀਨਿਕ ਕੈਂਬਰਿਜ ਵਿੱਚ ਸਥਿਤ ਹੈ ਜੋ ਕਿਚਨਰ/ਵਾਟਰਲੂ/ਲੰਡਨ/ਬਰਾਂਟਫੋਰਡ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ।

ਸਾਡੇ ਕਲੀਨਿਕ ਨੂੰ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਅਤੇ ਤੁਹਾਡੇ ਇਮੀਗ੍ਰੇਸ਼ਨ ਦੀ ਲੋੜ ਦੀਆਂ ਸਾਰੀਆਂ ਮੈਡੀਕਲ ਜਾਂਚਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਹਰ ਚੀਜ਼ ਪ੍ਰਦਾਨ ਕਰਦਾ ਹੈ। ਸਾਡਾ ਕਲੀਨਿਕ ਈ-ਮੈਡੀਕਲ-ਸਮਰੱਥ ਹੈ, ਜਿਸਦਾ ਮਤਲਬ ਹੈ ਕਿ ਸਾਰੀਆਂ ਰਿਪੋਰਟਾਂ ਸਿੱਧੇ IRCC ‘ਤੇ ਅੱਪਲੋਡ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸਰਕਾਰ ਨੂੰ ਸਿੱਧੀਆਂ ਭੇਜੀਆਂ ਜਾਂਦੀਆਂ ਹਨ।

ਪ੍ਰਮਾਣਿਤ ਪੈਨਲ ਡਾਕਟਰ

ਸਾਡੇ ਪੈਨਲ ਦੇ ਫਿਜ਼ੀਸ਼ੀਅਨ ਉਹ ਡਾਕਟਰ ਹਨ ਜਿਨ੍ਹਾਂ ਨੂੰ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਇਮੀਗ੍ਰੇਸ਼ਨ ਮੈਡੀਕਲ ਜਾਂਚਾਂ  ਕਰਣ ਲਈ ਮਨਜ਼ੂਰੀ ਦਿੱਤੀ ਗਈ ਹੈ। ਯਕੀਨਨ, ਸਾਡੇ ਪੈਨਲ ਦੇ ਡਾਕਟਰ IRCC ਸੰਸਥਾ ਦੁਆਰਾ ਪ੍ਰਮਾਣਿਤ ਅਤੇ ਮਾਨਤਾ ਪ੍ਰਾਪਤ ਹਨ, ਜਿਸ ਕਾਰਣ ਉਹ ਇਸ ਖੇਤਰ ਵਿੱਚ ਅਨੁਭਵੀ ਅਤੇ ਜਾਣਕਾਰ ਹਨ। ਇਹ ਸੇਵਾ ਦੀ ਉੱਚ ਗੁਣਵੱਤਾ ਦੇ ਨਾਲ, ਤੁਹਾਡੀ ਜਾਂਚ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਸਾਡੀ ਟੀਮ ਨੂੰ ਸਭ ਤੋਂ ਵੱਧ ਅਨੁਕੂਲ ਬਣਾਉਂਦਾ ਹੈ।

ਤੁਹਾਡੀ ਜਾਂਚ ਪ੍ਰਕਿਰਿਆ ਵਾਸਤੇ ਪੂਰਾ ਸਮਰਥਨ

ਓਨਟਾਰੀਓ ਮੈਡੀਕਲ ਐਗਜ਼ਾਮੀਨਰਜ਼ ਵਿਖੇ, ਅਸੀਂ ਸਿਰਫ਼ ਇਮੀਗ੍ਰੇਸ਼ਨ ਮੈਡੀਕਲ ਜਾਂਚ ਦੀ ਲੋੜ ਵਾਲੇ ਮਰੀਜ਼ਾਂ ਦੀ ਮਦਦ ਕਰਦੇ ਹਾਂ। ਜਦੋਂ ਅਜਿਹੀਆਂ ਜਾਂਚ ਲਈ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਡਾਕਟਰ ਸਬਤੋਂ ਮਾਹਰ ਸਾਬਿਤ ਹੁੰਦੇ ਹਨ, ਅਤੇ ਨਾ ਸਿਰਫ਼ ਪੂਰੀ ਪ੍ਰਕਿਰਿਆ ਦੌਰਾਨ ਤੁਹਾਡੀ ਮਦਦ ਕਰਨ ਲਈ ਵਚਨਬੱਧ ਹੁੰਦੇ ਹਨ, ਸਗੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਹਾਨੂੰ ਜਿੰਨਾ ਸੰਭਵ ਹੋ ਸਕੇ ਆਰਾਮਦਾਇਕ ਅਤੇ ਚਿੰਤਾ-ਮੁਕਤ ਬਣਾਉਣ ਲਈ ਵੀ ਵਚਨਬੱਧ ਹੁੰਦੇ ਹਨ।

ਕਈ ਭਾਸ਼ਾਵਾਂ ਵਿੱਚ ਸੇਵਾਵਾਂ

ਸਾਡਾ ਸਟਾਫ਼ ਕਈ ਭਾਸ਼ਾਵਾਂ ਵਿੱਚ ਮਾਹਰ ਹੈ ਅਤੇ ਤੁਹਾਡੀ ਬੇਨਤੀ ‘ਤੇ ਤੁਹਾਡੀ ਮੂਲ ਭਾਸ਼ਾ ਦੀ ਵਰਤੋਂ ਕਰਕੇ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਕਿਰਪਾ ਕਰਕੇ ਆਪਣੀ ਮੁਲਾਕਾਤ ਦੀ ਬੁਕਿੰਗ ਦੌਰਾਨ ਆਪਣੀ ਭਾਸ਼ਾ ਨੂੰ ਦਰਜ ਕਰਾਓ, ਅਤੇ ਬਾਕੀ ਅਸੀਂ ਸੰਭਾਲ ਲਾਵਾਂਗੇ।